top of page
ABC Id ਕਦਮ ਦਰ ਕਦਮ ਨਿਰਦੇਸ਼ ।

ਵੀਡੀਓ ਪਹਿਲਾਂ ਤੋਂ ਦਾਖਲ ਹੋਏ ਵਿਦਿਆਰਥੀਆਂ ਬਾਰੇ ਹੈ ਜਿਨ੍ਹਾਂ ਨੂੰ DEB ਅਤੇ ABC ਆਈਡੀ ਬਣਾਉਣੀਆਂ ਪੈਂਦੀਆਂ ਹਨ ।

jagdeep-dr-VC-ed_edited.jpg

ਪ੍ਰੋਫੈਸਰ(ਡਾ) ਜਗਦੀਪ ਸਿੰਘ
tkJh;^uK;bo

gzikph :{Bhtof;Nh, gfNnkbk


Prof(Dr) Jagdeep Singh
Vice Chancellor

Punjabi University, Patiala

3f4c4c_5ca34eb6fd84416fb7819bee715e7b28~mv2.avif

ਪ੍ਰੋਫੈਸਰ (ਡਾ) ਸ਼ੈਲਿੰਦਰ ਸੇਖੋਂ
ਡਾਇਰੈਕਟਰ, ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ 
ਪੰਜਾਬੀ ਯੂਨੀਵਰਸਿਟੀ, ਪਟਿਆਲਾ 


Prof (Dr) Shailinder Sekhon
Director, Centre for Distance and Online Education, Punjabi University, Patiala

ਜੀ ਆਇਆਂ ਨੂੰ

ਪਿਆਰੇ ਵਿਦਿਆਰਥੀਓ,

ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਤੁਹਾਡਾ ਸਵਾਗਤ ਹੈ। ਮਾਲਵੇ ਖੇਤਰ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ 1961 ਵਿਚ ਪੰਜਾਬ ਐਕਟ ਨੰਬਰ 35 ਤਹਿਤ ਸਥਾਪਿਤ ਇਸ ਯੂਨੀਵਰਸਿਟੀ ਦੀਆਂ ਅਨੇਕ ਪ੍ਰਾਪਤੀਆਂ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਖੇਤਰੀ ਭਾਸ਼ਾ ਵਿਚ ਗਿਆਨ ਪ੍ਰਦਾਨ ਕਰਨ ਅਤੇ ਗਿਆਨ, ਵਿਗਿਆਨ ਦੇ ਸਮੂਹ ਖੇਤਰਾ ਵਿਚ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਥਾਪਿਤ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਭਾਰਤ ਦੇ ਪੁਰਾਤਨ ਵਿਭਾਗਾਂ ਵਿੱਚੋਂ ਇਕ ਹੈ, ਜੋ ਕਿ ਕੰਮ-ਕਾਜੀ, ਗਰੀਬ, ਪਛੜੇ ਵਰਗਾਂ ਅਤੇ ਵਿਸ਼ੇਸ਼ ਰੂਪ ਵਿਚ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਸੈਂਟਰ ਵਿਚ ਕਿਸੇ ਵੀ ਉਮਰ ਦੇ ਵਿਅਕਤੀ ਦਾਖਲਾ ਲੈ ਸਕਦੇ ਹਨ। ਇਸ ਕੇਂਦਰ ਦੀ ਮਹੱਤਤਾ ਇਹ ਹੈ ਕਿ ਇੱਥੇ ਹਰ ਵਿਸ਼ੇ ਨਾਲ ਸੰਬੰਧਤ ਅਧਿਆਪਕ ਹਨ, ਜੋ ਨਿਰੰਤਰ ਤੌਰ ਤੇ ਵਿਦਿਆਰਥੀਆਂ ਦੇ ਸੰਪਰਕ ਵਿਚ ਰਹਿੰਦੇ ਹਨ। ਸੈਂਟਰ ਵਿਚ ਵਿਦਿਆਰਥੀਆਂ ਦੇ ਦਾਖਲੇ ਤੋਂ ਲੈ ਕੇ ਨਿੱਜੀ ਸੰਪਰਕ ਪ੍ਰੋਗਰਾਮ, ਪਾਠ ਸਮੱਗਰੀ ਮੁਹੱਈਆ ਕਰਵਾਉਣ, ਅੰਦਰੂਨੀ ਪ੍ਰੀਖਿਆ ਦਾ ਮੁਲਾਂਕਣ ਅਤੇ ਵਿਦਿਆਰਥੀਆਂ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਅਮਲਾ ਹਰ ਅਕਾਦਮਿਕ ਸੁਵਿਧਾ ਪ੍ਰਦਾਨ ਕਰਦਾ ਹੈ। ਤੁਹਾਡੀ ਉਚੇਰੀ ਸਿੱਖਿਆ ਪ੍ਰਾਪਤੀ ਵਿਚ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ, ਅਸੀਂ ਤੁਹਾਨੂੰ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੀ ਚੋਣ ਕਰਨ ਤੇ ਹਾਰਦਿਕ ਵਧਾਈ ਦਿੰਦੇ ਹਾਂ ਅਤੇ ਜੀ ਆਇਆਂ ਵੀ ਆਖਦੇ ਹਾਂ।

Welcome

Dear Students

Welcome to the Centre for Distance and Online Education, Punjabi University, Patiala. Established under the Punjab Act 35 of 1961 for promotion and development of the regional language Punjabi, literature in Punjabi and the culture of Punjab. Punjabi University, Patiala has a long and glorious record of outstanding achievements. The University has played a leading role in promoting Punjabi as a medium of learning by developing literature related to various fields of knowledge in it.

Centre for Distance and Online Education at Punjabi University, Patiala is amongst the oldest departments of distance education in the country. It has been engaged in dissemination of higher education among the people who cannot study in the regular mode. Employees in the government and private sector; and army, paramilitary, and police personnel are among the biggest beneficiaries of the various academic and vocational programmes offered by the Centre. Furthermore, the aspiring people from the deprived sections of the society and from far-flung areas also benefit from our educational programmes. Women constitute a substantial portion of the total learners whom the Centre has been serving for the last more than five decades. One of the most salient features of the Centre is that it does not put any bar on the age of the people seeking admission in the various programmes.

The Centre has highly qualified and experienced faculty in all major disciplines of study. The faculty members make all efforts to reach out to the students through the latest means of technology to fulfill their academic needs. The teaching and administrative staff of the Centre ensures best possible support and assistance in facilitating admissions, organizing personal contact programmes, providing study material, and in doing examination related work. We extend you a warm welcome and congratulate you on choosing the Centre for Distance and Online Education. I wish you success in your pursuit of higher education.

    Email id for student grievances:
cdoestudentsgrievances@gmail.com

©2023 by Centre for Distance and Online Education.

bottom of page